ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਇੰਪਲਾਈਜ਼ (ਸੀਯੂਪੀਈ) ਕਨੇਡਾ ਦੀ ਸਭ ਤੋਂ ਵੱਡੀ ਯੂਨੀਅਨ ਹੈ। ਇਸ ਦੇ ਦੇਸ਼ ਭਰ ਵਿੱਚ 7 ਲੱਖ ਤੋਂ ਵੱਧ ਮੈਂਬਰ ਹਨ। ਸੀਯੂਪੀਈ ਵਿਸ਼ਾਲ ਸ਼੍ਰੇਣੀ ਦੇ ਖੇਤਰਾਂ ਦੇ ਕਾਮਿਆਂ ਦੀ ਨੁਮਾਇੰਦਗੀ ਕਰਦੀ ਹੈ। ਇਸ ਵਿੱਚ ਹਵਾਈ ਸੇਵਾਵਾਂ, ਬੱਚਿਆਂ ਦੀ ਦੇਖਭਾਲ ਅਤੇ ਸ਼ੁਰੂ ਦੀ ਸਿਖਲਾਈ, ਐਮਰਜੰਸੀ ਸੇਵਾਵਾਂ, ਸਿਹਤ ਸੰਭਾਲ, ਕੇ-12, ਲਾਇਬ੍ਰੇਰੀਆਂ, ਨਗਰ ਪਾਲਿਕਾਵਾਂ, ਸਕੂਲ ਤੋਂ ਬਾਅਦ ਦੀ ਪੜ੍ਹਾਈ, ਸਮਾਜੀ ਸੇਵਾਵਾਂ, ਅਤੇ ਆਵਾਜਾਈ ਵਰਗੇ ਖੇਤਰ ਸ਼ਾਮਿਲ ਹਨ।
ਸੀਯੂਪੀਈ ਵਿੱਚ ਸ਼ਾਮਿਲ ਹੋਣ ਦਾ ਮਤਲਬ ਹੈ ਇਕ ਅਜਿਹੀ ਸਾਂਝੀ ਆਵਾਜ਼ ਦਾ ਹਿੱਸਾ ਬਣਨਾ ਜਿਹੜੀ ਇਹ ਯਕੀਨੀ ਬਣਾਉਂਦੀ ਹੈ ਕਿ ਤੁਹਾਡਾ ਕੰਮ-ਮਾਲਕ ਤੁਹਾਡੇ ਮਸਲੇ ਸੁਣਦਾ ਹੈ ਤੇ ਇਹਨਾਂ ਦਾ ਹੱਲ ਕਰਦਾ ਹੈ। ਸਥਾਨਕ ਯੂਨੀਅਨ ਬਣਾਉਣ ਲਈ ਇਕੱਠੇ ਹੋਣ ਵਾਲੇ ਕਾਮਿਆਂ ਨੇ ਸੀਯੂਪੀਈ ਬਣਾਈ ਹੈ। ਇਹ ਉਹਨਾਂ ਨੇ ਆਪਣੀ ਅਵਾਜ਼ - ਆਪਣੀ ਸਾਂਝੀ ਅਵਾਜ਼ - ਨੂੰ ਆਪਣੇ ਕੰਮ ਵਾਲੀ ਥਾਂ ਅਤੇ ਸਮੁੱਚੇ ਸਮਾਜ ਵਿੱਚ ਹੋਰ ਤਗੜਿਆਂ ਬਣਾਉਣ ਲਈ ਕੀਤਾ।
ਸਭ ਤੋਂ ਉਪਰ, ਅਸੀਂ ਤੁਹਾਡੇ ਨਾਲ ਅਜਿਹੇ ਸਾਂਝੇ ਸਮਝੌਤੇ ਲਈ ਕੰਮ ਕਰਾਂਗੇ ਜਿਹੜਾ ਤੁਹਾਡੇ ਕੰਮ ਦੇ ਸੁਭਾਅ ਨੂੰ ਦਰਸਾਉਂਦਾ ਹੈ ਤੇ ਉਹ ਨਿਯਮ ਤੇ ਸ਼ਰਤਾਂ ਤੈਅ ਕਰਦਾ ਹੈ ਜਿਹਨਾਂ ਦੀ ਤੁਹਾਡੇ ਕੰਮ-ਮਾਲਕ ਨੂੰ ਪਾਲਣਾ ਕਰਨੀ ਪੈਣੀ ਹੈ। ਜਿੱਥੋਂ ਤੱਕ ਗੱਲ-ਬਾਤ ਰਾਹੀਂ ਤੈਅ ਕੀਤੇ ਸਾਂਝੇ ਸਮਝੌਤੇ ਦੇ ਵਿਸ਼ਾ-ਵਸਤ ਦਾ ਸੁਆਲ ਹੈ, ਕੰਮ-ਮਾਲਕ ਦੇ ਮਨਮਾਨੇ ਫੈਸਲਿਆਂ ਤੇ ਕਾਰਵਾਈਆਂ ਨੂੰ ਇਜਾਜ਼ਤ ਨਹੀਂ ਹੋਵੇਗੀ। ਤੁਹਾਡੇ ਕੋਲ ਸਾਂਝੀ ਅਵਾਜ਼ ਹੋਵੇਗੀ ਤੇ ਤੁਸੀਂ ਆਪਣੀ ਕੰਮ-ਥਾਂ ਬਾਰੇ ਲੋਕਤੰਤਰੀ ਫੈਸਲੇ ਲੈ ਸੱਕੋਗੇ। ਸੀਯੂਪੀਈ ਦੇ ਮੈਂਬਰ ਹੋਣ ਦਾ ਮਤਬਲ ਹੈ ਕਿ ਆਪਣੇ ਕੰਮ-ਮਾਲਕ ਨੂੰ ਬਰਾਬਰ ਦੀਆਂ ਸ਼ਰਤਾਂ 'ਤੇ ਮਿਲਣ ਲਈ ਤੁਹਾਨੂੰ ਲੋੜੀਂਦੀ ਸਮੱਗਰੀ, ਜਾਣਕਾਰੀ, ਕਾਰਜਕ੍ਰਮ (ਪ੍ਰੋਗਰਾਮ), ਤੇ ਵਿਅਕਤੀਆਂ ਦੀ ਮੁਹਾਰਤ ਹਾਸਲ ਹੋਵੇਗੀ।
ਕੀ ਇਸ ਦੀ ਕੋਈ ਲਾਗਤ ਵੀ ਹੈ? ਕਾਰਡ 'ਤੇ ਦਸਖਤ ਕਰਨ ਦਾ ਮਤਲਬ ਹੈ ਕਿ ਤੁਸੀਂ ਸੀਯੂਪੀਈ ਦੀ ਮੈਂਬਰਸ਼ਿਪ ਲਈ ਅਰਜ਼ੀ ਦੇ ਰਹੇ ਹੋ ਤੇ ਇਹ ਲੇਬਰ ਰਿਲੇਸ਼ਨਜ਼ ਬੋਰਡ ਨੂੰ ਦੱਸਦਾ ਹੈ ਕਿ ਤੁਸੀਂ ਕੰਮ ਵਾਲੀ ਥਾਂ 'ਤੇ ਬਣਾਈ ਜਾ ਰਹੀ ਯੂਨੀਅਨ ਦਾ ਸਮਰਥਨ ਕਰਦੇ ਹੋ। ਦਸਖਤ ਕਰਨ ਦੀ ਕੋਈ ਲਾਗਤ ਨਹੀਂ ਹੈ।
ਨਹੀਂ। ਕੰਮ ਵਾਲੀ ਥਾਂ 'ਤੇ ਜਥੇਬੰਦੀ ਬਣਾਉਣ ਲਈ ਯੂਨੀਅਨ ਦੇ ਜਤਨਾਂ ਦਾ ਸਮਰਥਨ ਕਰਨ ਲਈ ਕੋਈ ਕੰਮ-ਮਾਲਕ ਕਿਸੇ ਮੁਲਾਜ਼ਮ ਨੂੰ ਬਰਖਾਸਤ ਨਹੀਂ ਕਰ ਸਕਦਾ ਅਤੇ ਨਾ ਹੀ ਅਨੁਸ਼ਾਸਨੀ ਕਾਰਵਾਈ ਕਰ ਸਕਦਾ ਹੈ। ਅਸਲ ਵਿੱਚ, ਜੇ ਕੰਮ-ਮਾਲਕ ਕਿਸੇ ਕਰਮਚਾਰੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਦਾ ਜਤਨ ਕਰਦਾ ਹੈ, ਤਾਂ ਯੂਨੀਅਨ ਮੁਲਾਜ਼ਮ ਵੱਲੋਂ ਲੇਬਰ ਰਿਲੇਸ਼ਨਜ਼ ਬੋਰਡ ਵਿੱਚ ਪੱਖਪਾਤੀ ਕਿਰਤ ਵਿਹਾਰ (ਅਨਫ਼ੇਅਰ ਲੇਬਰ ਪਰੈਕਟਿਸ) ਦੀ ਸ਼ਿਕਾਇਤ ਲਿਖਵਾ ਸਕਦੀ ਹੈ।
ਨਹੀਂ। ਕੰਮ-ਮਾਲਕ ਨੂੰ ਇਹ ਜਾਣਨ ਦਾ ਹੱਕ ਨਹੀਂ ਕਿ ਕਿਸ ਨੇ ਕਾਰਡ 'ਤੇ ਦਸਖਤ ਕੀਤੇ ਨੇ ਤੇ ਕਿਸ ਨੇ ਨਹੀਂ। ਲੇਬਰ ਰਿਲੇਸ਼ਨਜ਼ ਬੋਰਡ ਕੰਮ-ਮਾਲਕ ਨੂੰ ਮੈਂਬਰੀ ਕਾਰਡ 'ਤੇ ਦਸਖਤ ਕਰਨ ਵਾਲਿਆਂ ਦੇ ਨਾਂ ਨਹੀਂ ਦੱਸਦਾ।